ਚੰਡੀਗੜ੍ਹ: ਦੇਸ਼ ਭਗਤ ਰੇਡੀਓ 107.8 ਐਫ ਐਮ ਵੱਲੋਂ ਮਰਹੂਮ ਮੁਹੰਮਦ ਰਫੀ ਦਾ ਜਨਮ ਦਿਨ ਸਟੂਡੀਓ ਵਿੱਚ ਮਨਾਇਆ ਗਿਆ। ਇਸ ਵਿੱਚ ਚੰਡੀਗੜ੍ਹ ਬਾਲੀਵੁੱਡ ਫਾਸਿਲਿਟੇਸ਼ਨ ਸੈੱਲ ਦੇ ਬਾਨੀ ਵਿਮਲ ਤ੍ਰਿਖਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸੀਨੀਅਰ ਅਸਿਸਟੈਂਟ ਅਤੇ ਮੁਹੰਮਦ ਰਫੀ ਦੇ ਪ੍ਰਸ਼ੰਸਕ ਜਸਪਾਲ ਸਿੰਘ ਅਤੇ ਐਨ ਟੀ ਸੀ ਦੇ ਟੈਕਸਟਾਈਲ ਇੰਜੀਨੀਅਰ ਅਤੇ ਰਫੀ ਦੇ ਗੀਤਾਂ ਨੂੰ ਪਿਆਰ ਕਰਨ ਵਾਲੇ ਰਾਮ ਆਨੰਦ ਨੇ ਭਾਗ ਲਿਆ। ਸਭ ਤੋਂ ਪਹਿਲਾਂ ਦੇਸ਼ ਭਗਤ ਰੇਡੀਓ ਦੀ ਸਟੇਸ਼ਨ ਹੈੱਡ ਤੇ ਆਰ ਜੇ ਸ਼੍ਰੀਮਤੀ ਸੰਗਮਿਤ੍ਰਾ ਅਤੇ ਆਰ ਜੇ ਡਾ. ਤੇਜਿੰਦਰ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਦੇਸ਼ ਭਗਤ ਰੇਡੀਓ ਦੀ ਸਟੇਸ਼ਨ ਹੈੱਡ ਅਤੇ ਆਰ ਜੇ ਸ਼੍ਰੀਮਤੀ ਸੰਗਮਿਤ੍ਰਾ ਨੇ ਦੱਸਿਆ ਕਿ ਦੇਸ਼ ਭਗਤ ਰੇਡੀਓ ਹਰ ਸਾਲ ਰਫੀ ਜੀ ਦਾ ਜਨਮ ਉਨ੍ਹਾਂ ਦੇ ਗੀਤਾਂ ਨੂੰ ਪਿਆਰ ਕਰਨ ਵਾਲਿਆਂ ਨਾਲ ਵਿਚਾਰ ਸਾਂਝਾ ਕਰਕੇ ਮਨਾਇਆ ਜਾਂਦਾ ਹੈ। ਉਨ੍ਹਾਂ ਰਫੀ ਦੇ ਜੀਵਨ ਉਪਰ ਚਾਨਣਾ ਪਾਉਂਦਿਆਂ ਦੱਸਿਆ ਕਿ ਮੁਹੰਮਦ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਹੋਇਆ। ਉਹ ਇੱਕ ਭਾਰਤੀ ਪਿੱਠਵਰਤੀ ਗਾਇਕ ਅਤੇ ਹਿੰਦੀ ਫਿਲਮ ਉਦਯੋਗ ਦੇ ਪ੍ਰਸਿੱਧ ਗਾਇਕ ਸਨ। ਰਫ਼ੀ ਆਪਣੇ ਅਲੱਗ-ਅਲੱਗ ਦੇ ਗਾਣਿਆਂ ਦੇ ਅੰਦਾਜ਼ ਵਾਸਤੇ ਜਾਣੇ ਜਾਂਦੇ ਸੀ, ਉਹਨਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਹੱਦਬੰਦੀ ਕੀਤੀ ਸੀ। ਉਹਨਾਂ ਨੂੰ ਫਿਲਮ ਦੇ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਆਵਾਜ਼ ਵਿੱਚ ਗਾਉਣ ਦੀ ਵਿਲਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ। 1950 ਅਤੇ 1970 ਦੇ ਵਿਚਕਾਰ, ਰਫ਼ੀ ਹਿੰਦੀ ਫਿਲਮ ਉਦਯੋਗ ਵਿੱਚ ਸਭ ਤੋ ਵੱਧ ਮੰਗ ਵਾਲੇ ਗਾਇਕ ਸਨ। ਉਹਨਾਂ ਨੇ ਛੇ ਫਿਲਮਫੇਅਰ ਐਵਾਰਡ ਅਤੇ ਇੱਕ ਨੈਸ਼ਨਲ ਫਿਲਮ ਐਵਾਰਡ ਪ੍ਰਾਪਤ ਕੀਤਾ ਸੀ। 1967 ਵਿੱਚ, ਉਸ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਮੁਹੰਮਦ ਰਫ਼ੀ ਆਮ ਤੌਰ ‘ਤੇ ਹਿੰਦੀ ਵਿੱਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸੀ, ਜਿਸ ਉਪਰ ਉਹਨਾਂ ਨੂੰ ਬਹੁਤ ਮੁਹਾਰਤ ਸੀ। ਉਹਨਾਂ ਨੇ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ ਜਿਸ ਵਿੱਚ ਆਸਾਮੀ, ਕੋਂਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ। ਭਾਰਤੀ ਭਾਸ਼ਵਾਂ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ ਅਤੇ ਡੱਚ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਸਨ। ਦੇਸ਼ ਭਗਤ ਰੇਡੀਓ ਦੀ ਸਟੇਸ਼ਨ ਹੈੱਡ ਤੇ ਆਰ ਜੇ ਸ਼੍ਰੀਮਤੀ ਸੰਗਮਿਤ੍ਰਾ ਨੇ ਦੱਸਿਆ ਕਿ ਦੇਸ਼ ਭਗਤ ਰੇਡੀਓ 107.8 ਐਫ ਐਮ ਵਲੋਂ ਮੁਹੰਮਦ ਰਫੀ ਬਾਰੇ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ਟ੍ਰਾਈਸਿਟੀ ਦੇ ਵੱਡੀ ਗਿਣਤੀ ਵਿੱਚ ਸਰੋਤੇ ਪਿਆਰ ਨਾਲ ਸੁਣਦੇ ਹਨ।
ਦੇਸ਼ ਭਗਤ ਰੇਡੀਓ 107.8 FM ‘ਤੇ ਮੁਹੰਮਦ ਰਫੀ ਦਾ ਜਨਮ ਦਿਨ ਮਨਾਇਆ
RELATED ARTICLES