ਚੰਡੀਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਐਚ.ਓ.ਡੀ./ ਲਾਇਬ੍ਰੇਰੀਅਨ ਪ੍ਰੋ. (ਡਾ.) ਪਿਆਰੇ ਲਾਲ ਨੂੰ ਡਿਜੀਟਲ ਟਰਾਂਸਫਾਰਮੇਸ਼ਨ ‘ਤੇ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਐਸੋਸੀਏਸ਼ਨ ਆਫ਼ ਇੰਡੀਅਨ ਲਾਅ ਲਾਇਬ੍ਰੇਰੀਜ਼ (ਏ.ਆਈ.ਐਲ.ਐਲ.) ਦੁਆਰਾ “LIS ਲਾਈਫਟਾਈਮ ਅਚੀਵਮੈਂਟ ਐਵਾਰਡ-2023” ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ (ICDT): ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ, ਸੈਕਟਰ-14, ਦਵਾਰਕਾ, ਨਵੀਂ ਦਿੱਲੀ ਵੱਲੋਂ 3-4 ਨਵੰਬਰ 2023 ਨੂੰ ਕਰਵਾਏ ਡਿਜ਼ੀਟਲ ਪਾਥਵੇਅ ਰਾਹੀਂ ਸਿੱਖਿਆ 4.0 ਅਤੇ ਬਾਇਓਂਡ ਡਾਇਨਾਮਿਕਸ ਆਫ਼ ਲਰਨਿੰਗ ਕਾਨਫਰੰਸ ਵਿੱਚ ਦਿੱਤਾ ਗਿਆ। ਡਾ: ਜ਼ੋਰਾ ਸਿੰਘ, ਮਾਨਯੋਗ ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ ਨੇ ਡਾ: ਪਿਆਰੇ ਲਾਲ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।