ਚੰਡੀਗੜ੍ਹ, 21 ਦਸੰਬਰ 2023: ਪਿਛਲੇ ਐਪੀਸੋਡ ਦੌਰਾਨ, ਕਹਾਣੀ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਕਿਉਂਕਿ ਸੁਰਵੀਨ, ਕੀਰਤ ਨੂੰ ਪ੍ਰਭਜੋਤ ਦਾ ਪਰਦਾਫਾਸ਼ ਕਰਨ ਵਿੱਚ ਮਦਦ ਕਰਨ ਲਈ ਪਿੱਛੇ ਹਟ ਜਾਂਦੀ ਹੈ। ਦੂਜੇ ਪਾਸੇ ਗੁਰਮਨ ਨੂੰ ਸਰਤਾਜ ਨਾਲ ਦਿਲੋਂ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ।
ਹਰ ਕੋਈ ਜਾਣਦਾ ਹੈ ਕਿ ਪ੍ਰਭ, ਮਨਿੰਦਰ ਅਤੇ ਗੁਰਮਨ ਨੂੰ ਪਿੰਡ ਵਿੱਚੋਂ ਕੱਢਣ ਦੀ ਯੋਜਨਾ ਬਣਾ ਰਹੀ ਹੈ, ਪਰ ਕੀਰਤ ਉਨ੍ਹਾਂ ਨੂੰ ਛੱਡਣ ਤੋਂ ਰੋਕਣ ਲਈ ਨਵੀਆਂ ਰਣਨੀਤੀਆਂ ਬਣਾਉਂਦੀ ਹੈ। ਅੱਜ ਕੀਰਤ ਦੀ ਯੋਜਨਾ ਕੰਮ ਕਰਦੀ ਹੈ ਅਤੇ ਪਲੈਨ ਅਨੁਸਾਰ ਪ੍ਰਭਜੋਤ ਗੁਰਮਨ ਤੇ ਮਨਿੰਦਰ ਨੂੰ ਪਿੰਡ ਛੱਡਣ ਤੋਂ ਰੋਕ ਦਿੰਦੀ ਹੈ।
ਇਸ ਘਟਨਾ ਤੋਂ ਬਾਅਦ ਪ੍ਰਭ ਦਾ ਕੀ ਪ੍ਰਤੀਕਰਮ ਹੋਵੇਗਾ? ਕੀ ਪ੍ਰਭਜੋਤ, ਸ਼ਮਿੰਦਰ, ਮਨਿੰਦਰ ਤੇ ਗੁਰਮਨ ਦੀ ਦੋਸਤੀ ਤੋੜ ਸਕੇਗੀ ਜਾ ਨਹੀਂ? ਦੇਖੋ “ਦਿਲਾਂ ਦੇ ਰਿਸ਼ਤੇ” ਦਾ ਅੱਜ ਦਾ ਰੋਮਾਂਚਕ ਐਪੀਸੋਡ ਸ਼ਾਮ 7:30 ਵਜੇ ਸਿਰਫ਼ ਜ਼ੀ ਪੰਜਾਬੀ ‘ਤੇ।