ਚੰਡੀਗੜ, 20 ਦਸੰਬਰ : ਟੀ.ਐਮ.ਸੀ.ਦੇ ਮੈਂਬਰ ਪਾਰਲੀਮੈਂਟ ਕਲਿਆਣ ਬੈਨਰਜੀ ਵੱਲੋ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਉਤਾਰਣ ਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵੱਲੋ ਵੀਡਓ ਬਣਾਉਣ ਦੇ ਵਿਰੋਧ ਵਿੱਚ ਪੰਜਾਬ ਭਾਜਪਾ ਕਿਸਾਨ ਮੋਰਚਾ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਦੀ ਅਗਵਾਈ ਵਿੱਚ ਜਿਲਾ ਪੱਧਰ ਤੇ ਰੋਸ ਪ੍ਰਦਰਸਨ ਕਰੇਗਾ। ਇਹ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਇਹ ਕਾਰਾ ਬਹੁਤ ਸ਼ਰਮਨਾਕ, ਹਾਸੋਹੀਣਾ ਅਤੇ ਨਾਪ੍ਰਵਾਨਯੋਗ ਹੈ। ਉਹਨਾਂ ਕਿਹਾ ਕਿ ਕਲਿਆਣ ਬੈਨਰਜੀ ਨਕਲ ੳਤਾਰ ਰਹੇ ਹਨ ਤੇ ਰਾਹੁਲ ਗਾਂਧੀ ਵੀਡੀਓ ਬਣਾ ਰਹੇ ਹਨ, ਭਾਜਪਾ ਇਸ ਦੀ ਪੁਰਜੋਰ ਨਿੰਦਾ ਕਰਦੀ ਹੋਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਰੋਧ ਪ੍ਰਦਰਸਨ ਕਰੇਗੀ। ਉਹਨਾਂ ਕਿਹਾ ਕਿ ਅਜਿਹਾ ਕਰਕੇ ਰਾਹੁਲ ਗਾਂਧੀ ਤੇ ਕਲਿਆਣ ਬੈਨਰਜੀ ਨੇ ਸਮੂਹ ਕਿਸਾਨ ਸਮਾਜ, ਅੰਨਦਾਤਾ ਦਾ ਮਜ਼ਾਕ ਉਡਾਇਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਪ ਰਾਸ਼ਟਰਪਤੀ ਦੀ ਨਕਲ ੳਤਾਰਣ ਦੇ ਵਿਰੋਧ ਵਿੱਚ ਭਾਜਪਾ ਕਿਸਾਨ ਮੋਰਚਾ ਵੱਲੋਂ ਜਿਲਾ ਪੱਧਰ ਤੇ ਰੋਸ ਪ੍ਰਦਰਸਨ ਕੱਲ
RELATED ARTICLES